Testo P-POP CULTURE - Karan Aujla
Testo della canzone P-POP CULTURE (Karan Aujla), tratta dall'album P-POP CULTURE
P-pop culture
I told you, Imma be right here for the concert
Everybody sing
P-pop, P-pop, P-pop, P-pop
P-pop, P-pop, P-pop, P-pop
ਜਿੱਥੇ ਗਲੀਆਂ ਸਿਖਾਉਣ, ਫ਼ਾਇਦਾ ਬੁੱਕਦਾ ਨੀ ਹੁੰਦਾ
ਜਿਹੜਾ ਬੁੱਕਦਾ ਹੁੰਦਾ ਏ, ਉਹ ਟੁੱਕਦਾ ਨੀ ਹੁੰਦਾ
ਜਿਹਨੇ ਟੁੱਕਣਾ ਹੁੰਦਾ ਏ, ਉਹ ਲੁੱਕਦਾ ਨੀ ਹੁੰਦਾ
ਜਿਹਦੀ ਧੌਣ ਵਿੱਚ ਕਿੱਲਾ, ਉਹ ਝੁੱਕਦਾ ਨੀ ਹੁੰਦਾ
ਜਿਹਨੇ ਦੇਖੀ ਆ ਗ਼ਰੀਬੀ, ਕਦੇ ਸੁੱਟਦਾ ਨੀ ਹੁੰਦਾ
ਜਿਹੜਾ ਜੁੜਿਆ ਖ਼ੁਦਾ ਨਾਲ, ਕਦੇ ਟੁੱਟਦਾ ਨੀ ਹੁੰਦਾ
ਜਿਹਨੂੰ ਰੱਬ ਦਿੰਦਾ ਥਾਪੀ, ਉਹ ਰੁੱਕਦਾ ਨੀ ਹੁੰਦਾ
ਦੱਸਾਂ ਨੌਹਾਂ ਦੀ ਕਮਾਈ ਆਲ਼ਾ, ਫੁੱਕਦਾ ਨੀ ਹੁੰਦਾ
ਓ, ਜਿਹਦੇ ਯਾਰ ਹੁੰਦੇ ਸੱਪ, ਉਹ ਨੀ ਕਰਦਾ 'ਤਬਾਰ
ਜਿਹਨੂੰ ਮਿਲਿਆ ਨਾ ਹੋਵੇ, ਉਹ ਨੀ ਕਰਦਾ ਪਿਆਰ
ਜਿਹਨੇ ਗਿਣੇ ਹੁੰਦੇ ਲਾਰੇ, ਉਹ ਨੀ ਗਿਣਦਾ ਫ਼ਿ' ਤਾਰੇ
ਉਹ ਨੀ ਹਵਾ 'ਚ ਚਲਾਉਂਦਾ, ਜਿਹੜਾ ਖੇਡ ਦਾ ਸ਼ਿਕਾਰ
ਜਿਹਦੇ ਜ਼ਖ਼ਮ ਹੁੰਦੇ ਆ, ਲੂਣ ਭੁੱਕਦਾ ਨੀ ਹੁੰਦਾ
ਜਿਹਨੂੰ ਦਿਲ ਦਾ ਹੁੰਦਾ ਏ, ਓਹਨੂੰ ਮੁੱਖ ਦਾ ਨੀ ਹੁੰਦਾ
ਜਿਹਨੂੰ ਖੁਸ਼ੀ ਦਾ ਹੁੰਦਾ ਏ, ਓਹਨੂੰ ਦੁੱਖ ਦਾ ਨੀ ਹੁੰਦਾ
ਜਿਹੜਾ ਚਿਰਾਂ ਤੋਂ ਪਿਆਸਾ, ਓਹਨੂੰ ਭੁੱਖ ਦਾ ਨੀ ਹੁੰਦਾ
ਅੱਗ ਗਿੱਲੀ ਨੀ ਹੁੰਦੀ ਤੇ ਪਾਣੀ ਸੁੱਕਦਾ ਨੀ ਹੁੰਦਾ
ਜਿਹਨੇ ਸਿੱਟਣਾ ਹੁੰਦਾ ਏ, ਓਹੋ ਚੁੱਕਦਾ ਨੀ ਹੁੰਦਾ
ਸਾਲੀ, ਜਿੰਦ ਮੁੱਕ ਜਾਂਦੀ, ਵੈਰ ਮੁੱਕਦਾ ਨੀ ਹੁੰਦਾ
ਜਿਹਦੀ ਧੌਣ ਵਿੱਚ ਕਿੱਲਾ, ਉਹ ਝੁੱਕਦਾ ਨੀ ਹੁੰਦਾ
ਜਿਵੇਂ ਯਾਰਾਂ ਉੱਤੇ ਕੀਤੇ ਹੋਏ, ਜਤਾ ਨੀ ਹੁੰਦੇ
ਜਿਵੇਂ ਮਿੱਤਰਾਂ ਨੂੰ ਹੱਥ ਕਦੇ ਪਾ ਨੀ ਹੁੰਦੇ
ਜਿਵੇਂ ਸ਼ੇਰਾ ਦੇ ਮੁਕਾਬਲੇ 'ਚ ਕਾਂ ਨੀ ਹੁੰਦੇ
ਜਿਵੇਂ ਮਿਹਨਤਾਂ ਬਗ਼ੈਰ ਕਦੇ ਨਾਂ ਨੀ ਹੁੰਦੇ
ਸਾਡੇ ਪਿੰਡ 'ਚ "ਸਿਆਲ" ਹੁੰਦਾ, "ਸਰਦੀ" ਨੀ ਹੁੰਦੀ
ਜੱਟਾ, ਦੁਨੀਆਂ ਕਦੇ ਵੀ ਦੱਸਾਂ, ਜਰਦੀ ਨੀ ਹੁੰਦੀ
ਹਵਾ ਸਾਥ ਨਾ ਦਵੇ ਤਾਂ ਗੁੱਡੀ ਚੜ੍ਹਦੀ ਨੀ ਹੁੰਦੀ
ਮਾਲ ਖ਼ਰਾ ਨਾ ਹੋਵੇ ਤਾਂ ਅੱਖ ਖੜ੍ਹਦੀ ਨੀ ਹੁੰਦੀ
ਜਿਵੇਂ 'ਕੱਲ੍ਹੇ ਆਲ਼ਾ ਰੌਬ, ਪੂਰੇ ਜੁੱਟ ਦਾ ਨੀ ਹੁੰਦਾ
ਜਿਹੜਾ ਠੱਗਿਆ ਹੁੰਦਾ ਏ, ਕਦੇ ਲੁੱਟਦਾ ਨੀ ਹੁੰਦਾ
ਜਿਹੜਾ ਕੁੱਟਦਾ ਬਦਾਮ, ਗੱਲਾਂ ਕੁੱਟਦਾ ਨੀ ਹੁੰਦਾ
ਹੁੰਦੀ ਅੰਦਰ ਦਲੇਰੀ, ਜੋਰ ਗੁੱਟ ਦਾ ਨੀ ਹੁੰਦਾ
ਪੈਸਾ ਘੱਟ ਭਾਵੇਂ ਹੋ ਜੇ, ਪੈਸਾ ਮੁੱਕਦਾ ਨੀ ਹੁੰਦਾ
ਜਿਹਦੇ ਮੋਢਿਆਂ 'ਤੇ ਭਾਰ, ਉੱਤੋਂ ਥੁੱਕਦਾ ਨੀ ਹੁੰਦਾ
ਜਿਵੇਂ Aujle ਦਾ ਗਾਣਾ, 'ਕੱਲ੍ਹੀ hook ਦਾ ਨੀ ਹੁੰਦਾ
ਜਿਹਦੀ ਧੌਣ ਵਿੱਚ ਕਿੱਲਾ, ਉਹ ਝੁੱਕ ਦਾ ਨੀ ਹੁੰਦਾ, ਨਾ-ਨਾ
P-pop, P-pop, P-pop, P-pop
P-pop, P-pop, P-pop, P-pop
Man like Ikky
P-pop, P-pop, P-pop, P-pop
Credits
Writer(s): Karan Aujla, Ikwinder Singh Sahota, Jamal Europe, Zachary Clayton Stuckey, Milan Francis D'agostini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.