Testo HIM. - Karan Aujla feat. Ikky
Testo della canzone HIM. (Karan Aujla feat. Ikky), tratta dall'album P-POP CULTURE
ਤੇਰੇ ਇੱਕ ਦਿਲ ਪਿੱਛੇ, ਕਿੰਨੇ ਦਿਲ ਤੋੜਤੇ ਨੀ?
ਐਸ਼ ਤੂੰ ਕਰੇਗੀ, ਪਿੰਡ 25 ਕਿੱਲੇ road ਤੇ ਨੀ
ਨਜ਼ਰਾਂ ਘੁਮਾ ਕੇ ਨੀ, ਤੂੰ ਇੱਕ ਵਾਰੀ ਤੱਕਿਆਂ ਨੀ
ਤੇਰੇ ਪਿੱਛੇ ਗਬਰੂ ਨੇ, 26 ਸਾਕ ਮੋੜਤੇ
ਨੀ, ਵੈਲੀ ਹੁੰਦੇ ਐਂਨੇ ਵੀ ਨੀ ਮਾੜੇ
ਇਹ ਨਜ਼ਰਾਂ ਕਿਓਂ ਰਹਿਣ ਡਰੀਆਂ-ਡਰੀਆਂ?
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਨੀ, ਅਸੀਂ ਵੀ ਨ੍ਹੀ ਪੁੱਛਣਾ ਦੁਬਾਰੇ
ਸਾਨੂੰ ਲੱਗਦਾ ਏ, ਮਿੱਤਰਾਂ ਨੂੰ ਮਾਰੇਂਗੀ ਕੁਵਾਰੇ ਤੂੰ
ਨੀ, ਏੱਥੇ ਸਾਡਾ ਦਿਲ ਖੁਸ਼ ਹੋਜੂ
ਅੱਜ ਲੰਘੂਗਾ ਗਲ਼ੀ 'ਚੋਂ, ਆਜਾ ਚੜ੍ਹਿਆ ਚੁਬਾਰੇ ਤੂੰ
ਮੈਂ ਉਹਦੇ, ਬੀਬਾ, ਛੱਡ ਦੁ ਲੜਾਈਆਂ
ਜਦੋਂ ਤੇਰੀਆਂ ਮੇਰੇ ਨਾ' ਸੱਚੀ ਅੱਖਾਂ ਲੜੀਆਂ
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਨੀ, ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ ਨੀ
ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ 'ਤੇ ਤਿਉੜੀਆਂ
ਨੀ, ਐਂਨੇ ਵੀ ਨ੍ਹੀ ਨੱਖਰੇ ਕਰੀਦੇ ਤੈਨੂੰ
ਤੈਨੂੰ, ਬੀਬਾ, ਬੜੇ ਆਂ ਤੇ ਸਾਨੂੰ ਵੀ ਨੀ ਥੋੜਿਆਂ
ਨੀ ਤੈਨੂੰ, ਜਾਨੇ, ਦਿਲੋਂ ਯਾਰ ਚਾਹੁੰਦੇ
ਦਿਲ ਇੱਜਤ ਨਾ' ਲੈਨਾਂ, ਐਵੇਂ ਤਰਲੇ ਜੇ ਪਾਉਂਦੇ ਨੀ
ਤੂੰ ਅੱਜ ਕਹਿਦੇ, "ਹੈਗਾ ਐ ਕੋਈ ਹੋਰ"
ਮੈਨੂੰ ਸੌ ਲੱਗੇ ਤੇਰੀ, ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ
ਨੀ, ਅਣਖਾਂ ਦੇ ਪੱਟੇ ਆ, ਰਕਾਨੇ
ਤੇ ਤੂੰ ਸਾਨੂੰ ਹੀ ਸਿਖਾਵੇ ਅੜੀਆਂ-ਅੜੀਆਂ
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਨੀ, ਤੈਨੂੰ ਦੱਸੀ ਜਾਨਾ ਪਛਤਾਏਂਗੀ ਤੂੰ
ਮਿਲ਼ੇ ਨਾ-ਮਿਲ਼ੇ ਨੀ, ਗਾਣੇ Aujla'e ਦੇ ਗਾਏਂਗੀ
ਨੀ, ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ
ਸਾਡੇ ਜਿਹਾ ਯਾਰ, ਕਿੱਥੋਂ ਲੱਭ ਕੇ ਲਿਆਏਂਗੀ?
ਨੀ, ਲੋਕਾਂ ਦੇ ਤਾਂ ਖ਼ਿਲ ਗਏ ਬਗ਼ੀਚੇ
ਸਾਲ਼ੇ, ਸਾਡੇ ਖੌਰੇ ਬੇਰੀਆਂ ਨੂੰ ਬੇਰ ਕਦੋਂ ਹੋਣਗੇ?
ਨੀ, ਐਤਕੀ ਤਾਂ ਬਣਨੀ ਨੀ ਗੱਲ
ਰੱਬ ਸੁੱਖ ਰੱਖੇ, ਸਾਡੇ ਮੇਲੇ ਫ਼ੇਰ ਕਦੇ ਹੋਣਗੇ
ਨੀ, ਸੁਰਗਾਂ 'ਚ ਲੈਲਾਂਗੇ ਨਜਾਰੇ
ਨੀ, ਮੈਂ ਸੁਣਿਆਂ ਉਥੇ ਨੇ ਪਰਿਆਂ-ਪਰਿਆਂ
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ
ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
(Come on, baby!)
(ਖਰੀਆਂ)
(ਖਰੀਆਂ)
(ਖਰੀਆਂ)
Credits
Writer(s): Karan Aujla, Ikwinder Singh Sahota, Jamal Europe, Milan Francis D'agostini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.