Testo Pattiyan - Hustinder
Testo della canzone Pattiyan (Hustinder), tratta dall'album Nostalgia
ਸਾਡੇ ਸੱਚ ਨਾਲ਼ੋਂ ਓਹਦੇ ਝੂਠ ਚੰਗੇ ਰਹੇ ਆ
ਰੋਣ ਦੇ ਵੀ ਸਾਡੇ ਤੋਂ ਸਬੂਤ ਮੰਗੇ ਗਏ ਆ
ਸਾਨੂੰ ਜਿਹੜੇ ਰੋਗ, ਉਹਨਾਂ ਵੈਦ ਵੀ ਰਵਾਏ ਆ
ਸੂਲਾਂ ਆਲ਼ੇ ਸੂਟ ਅਸੀਂ ਸਾਲ-ਸਾਲ ਪਾਏ ਆ
ਸੰਭਲਾਂਗੇ ਫ਼ਿਰ, ਪਹਿਲਾਂ ਚੰਗੀ ਤਰ੍ਹਾਂ ਬਿਖਰਾਂਗੇ
ਗਲ਼ ਲੱਗ ਰੋਵੇ ਮੁੰਡਾ ਪਿੱਪਲਾਂ ਤੇ ਕਿੱਕਰਾਂ ਦੇ
"ਪਿਆਰ-ਪਿਆਰ" ਕਹਿ ਕੇ ਲੋਕੀ ਮਾਰ ਗਏ ਨੇ ਠੱਗੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਹੋ, ਬਹੁਤਾ ਨਈਂ ਪਤਾ ਸੀ, ਅਜੇ ਸੱਜਰਾ ਜਿਹਾ ਪਿਆਰ ਸੀ
ਓਦੋਂ ਦਿਲ ਸੀਨੇ ਵਿੱਚੋਂ ਗਿੱਠ-ਗਿੱਠ ਬਾਹਰ ਸੀ
ਕੁੜਤੀ ਦੇ ਮੋਰ ਤੇਰੇ ਸਾਡੀ ਹਿੱਕ ਟੁੱਕ ਗਏ
ਜਿਹਨੂੰ ਰਾਖੀ ਰੱਖਿਆ ਸੀ, ਓਹੀ ਸਾਨੂੰ ਲੁੱਟ ਗਏ
ਆਪ ਨਹੀਂ ਜੇ ਰਹੀ, ਓਹਦੀ ਯਾਦ ਵੀ ਨਹੀਂ ਰੱਖਣੀ
ਰਿੜਕੇ ਜਿਹੇ ਦੁੱਧ ਜਿਹੀ ਕੋਸੀ-ਕੋਸੀ ਤੱਕਣੀ
ਇਸ਼ਕੇ ਦੀ ਟੱਪੀ ਨਾ ਮਿਆਦ ਇੱਕ ਸਾਲ ਵੀ
ਆਸ਼ਕਾਂ ਨੂੰ ਰੱਬ ਜਿਹਾ ਲੱਗਦਾ Batalvi
ਸਾਡੀ ਸਾਰੀ ਓਹਦੇ, ਹੀਰੇ, ਲੱਗੀ ਤੇਰੇ ਲੇਖੇ ਆ
ਹਜੇ ਤਾਈਂ ਹਾਸਿਆਂ ਦਾ ਖੜਕਾ ਵੀ ਚੇਤੇ ਆ
ਯਾਰੀ ਵੇਲ਼ੇ ਭੂੰਜੇ ਨਈਂ ਸੀ ਲੱਗਦੀਆਂ ਅੱਡੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
(ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ)
(ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ)
(ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ)
ਹੰਝੂਆਂ ਦੇ ਸਿਰ 'ਤੇ ਕਮਾਦ ਉੱਗੀ ਜਾਂਦੀ ਏ
ਚੰਨਾ, ਸਾਡੇ ਖ਼ੇਤ ਤੇਰੀ ਯਾਦ ਉੱਗੀ ਜਾਂਦੀ ਏ
100 ਰੋਗ ਜਾਨ ਨੂੰ ਏਂ, ਇੱਕ ਰੋਗ ਥੋੜ੍ਹੀ ਏ
ਵਾਰੋ-ਵਾਰੀ ਪਾੜੀ photo, ਵਾਰੋ-ਵਾਰੀ ਜੋੜੀ ਏ
ਦਿਨੋਂ-ਦਿਨ ਸੱਧਰਾਂ ਦੀ ਵੇਲ ਗਈ ਸੀ ਵੱਧਦੀ
ਅੱਖ ਤੇਰੀ ਜਾਪਦੀ ਸੀ ਬਾਲਕ ਨੀ ਰੱਬ ਦੀ
ਕਾਸ਼ਨੀ ਜਿਹੇ ਨੈਣ ਹੀ ਲੜਾਉਂਦੇ ਰਹੇ ਜੁੱਗ ਤੋਂ
ਉੱਡ ਗਈਆਂ ਬਣਕੇ ਕਬੂਤਰ ਮੁਹੱਬਤਾਂ
Prabh ਕਦੇ ਸੱਧਰਾਂ ਨਈਂ ਹੁੰਦੀਆਂ ਸਿਆਣੀਆਂ
ਕਰਨ ਉਡੀਕ ਹਾਲ਼ੇ ਤੱਕ Matwani'ਆਂ
ਰੋਂਦੇ ਨੇ ਸੀ ਚਿੱਠੀਆਂ ਮੈਂ ਖ਼ੇਤ ਜਾ ਕੇ ਦੱਬੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
Credits
Writer(s): Hustinder Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.