Testo Chit Ni Lagda - Hustinder
Testo della canzone Chit Ni Lagda (Hustinder), tratta dall'album Nostalgia
ਇੱਕ ਸੂਰਤ ਤੇਰੀ ਹੱਸਦੀ ਦੀ
ਗੁੱਤ ਬਟਨ ਵਾਲ਼ਾਂ 'ਤੇ ਕੱਸਦੀ ਦੀ
ਤਸਵੀਰ ਨ੍ਹੀਂ ਮਿਟਦੀ ਦਿਲ 'ਚੋਂ ਨੀ
ਤੇਰੀ ਢਾਕਾਂ 'ਤੇ ਹੱਥ ਰੱਖਦੀ ਦੀ
ਯਾਰ ਵੀ ਪੁੱਛਦੇ, "ਕੀ ਹੋਇਆ?"
ਕਹਿੰਦੇ, "Set ਨ੍ਹੀਂ ਲੱਗਦਾ", ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨ੍ਹੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨ੍ਹੀਂ ਲੱਗਦਾ, ਹਾਣਦੀਏ
ਗ਼ਮਗੀਨ ਹੁੰਨੇ ਆਂ, ਗਾ ਲਈਏ Kamal Heer ਦੇ ਗੀਤ, ਕੁੜੇ
ਉਸ ਸਮੇਂ ਦੇ ਵਾਂਗੂ ਜੱਟ ਨੇ ਵੀ ਤੇਰੀ ਯਾਦ 'ਚ ਜਾਣਾ ਬੀਤ, ਕੁੜੇ
ਜਦ ਖੋਹ ਪੈਂਦੀ ਤੈਨੂੰ ਵੇਖਣ ਦੀ, ਮੇਰਾ ਲੱਗਜੇ ਗੇੜਾ ਰੋਜ਼ ਦਾ ਨੀ
ਨਾਲ਼ ਦਾ ਹੀ ਆ ਪਿੰਡ ਤੇਰਾ, ਕੋਈ ਬਾਡਰ ਤਾਂ ਨ੍ਹੀਂ ਫੌਜ ਦਾ ਨੀ
ਪਰ ਪਿੰਡ ਤੇਰੇ ਵਿੱਚ Ford ਉੱਤੇ
ਹੁਣ deck ਨ੍ਹੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨ੍ਹੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨ੍ਹੀਂ ਲੱਗਦਾ, ਹਾਣਦੀਏ
ਹਾਏ, ਇਸ਼ਕ 'ਚ ਮਿਲਿਆ ਤਗਮਾ ਏਂ, ਜਿਉਂ ਅੱਖ 'ਚੋਂ ਸਤਲੁਜ ਵਗਦਾ ਨੀ
Plague ਤੋਂ ਭੈੜਾ ਰੋਗ ਏਹੇ, ਹੁਣ ਮੋੜਾ ਪੈਂਦਾ ਲੱਗਦਾ ਨ੍ਹੀਂ
ਬਦਲ ਕੇ ਨਾਮ ਚਲਾਉਣੀ ਏਂ ਯਾਂ ID ਫ਼ਿਰ ਚਲਾਈ ਨਹੀਂ?
ਮੈਂ ਸਾਰੀ ਦਿੱਤੀ ਫ਼ਰੋਲ, ਕੁੜੇ, Facebook ਤੋਂ ਤੂੰ ਥਿਆਈ ਨ੍ਹੀਂ
Balkar message ਅੱਜ ਵੀ ਕਰਦਾ
ਨੀਲਾ tick ਨ੍ਹੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨ੍ਹੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨ੍ਹੀਂ ਲੱਗਦਾ, ਹਾਣਦੀਏ
ਓ, 'ਕੱਠੀਆਂ ਰਲ਼ ਲੁੱਟਿਆ, ਕਿਸਮਤ ਤੇ ਤੇਰਾ ਏਕਾ ਸੀ
ਹਾਏ, 'ਕੱਠੀਆਂ ਰਲ਼ ਲੁੱਟਿਆ ਨੀ, ਕਿਸਮਤ ਤੇ ਤੇਰਾ ਏਕਾ ਸੀ
ਇਸ਼ਕ ਦੀ ਸੂਲੀ ਚੜ੍ਹ ਮਰਿਆ, ਹਾਏ, ਬੇਬੇ ਦਾ ਪੁੱਤ ਜੇਠਾ ਨੀ
ਰੋਹੀਆਂ ਦੇ ਪਾ ਰਾਹ ਛੱਡ ਗਈ, ਤੂੰ ਆਪ ਤਾਂ ਗਈ ਵਲੈਤ, ਕੁੜੇ
ਸਾਡੇ ਹੱਥ ਦੀ ਲੈ ਲਕੀਰ ਗਏ ਕੋਈ NRI ਡਕੈਤ, ਕੁੜੇ
ਦੋ ਕਮਰਿਆਂ ਦਾ ਘਰ ਮੇਰਾ
ਆਇਆ fit ਨ੍ਹੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨ੍ਹੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨ੍ਹੀਂ ਲੱਗਦਾ, ਹਾਣਦੀਏ
Credits
Writer(s): Arshdeep Singh, Beant Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.