Testo Tere Layi - Babbal Rai
Testo della canzone Tere Layi (Babbal Rai), tratta dall'album Girlfriend
ਸੱਜਣਾ, ਤੇਰੇ ਨਾਲ਼ੋਂ ਪਿਆਰਾ ਕੋਈ ਨਾ
ਤੇਰੇ ਬਿਨ ਜ਼ਿੰਦਗੀ ਦਾ ਪਲ ਵੀ ਗਵਾਰਾ ਕੋਈ ਨਾ
ਵੇ, ਮੇਰੀਆਂ ਵਫ਼ਾਵਾਂ ਤੇਰੇ ਲਈ
ਚੱਲਣ ਏਹੇ ਸਾਹਵਾਂ ਤੇਰੇ ਲਈ
ਵੇ, ਮੇਰੀਆਂ ਵਫ਼ਾਵਾਂ ਤੇਰੇ ਲਈ
ਚੱਲਣ ਏਹੇ ਸਾਹਵਾਂ ਤੇਰੇ ਲਈ
ਵੇ, ਦਿਲ ਦੇ ਮੁਹੱਲੇ ਸਦਾ ਗੂੰਜੇ ਤੇਰਾ ਨਾਂ
ਸੱਜਣਾ (ਸੱਜਣਾ), ਸੋਹਣਿਆਂ (ਸੋਹਣਿਆਂ)
ਤੇਰੇ ਨਾਲ਼ੋਂ ਪਿਆਰਾ ਕੋਈ ਨਾ
ਮੁੱਦਤਾਂ ਤੋਂ ਸਾਂਭਿਆ ਏ ਦਿਲ ਵਿੱਚ ਏਹੇ ਪਿਆਰ ਤੇਰੇ ਲਈ
ਜੋਬਨ ਦੀ ਸਾਰੀ ਇਹ ਜੋ ਰੰਗਲੀ ਬਹਾਰ ਤੇਰੇ ਲਈ
ਮੁੱਦਤਾਂ ਤੋਂ ਸਾਂਭਿਆ ਏ ਦਿਲ ਵਿੱਚ ਏਹੇ ਪਿਆਰ ਤੇਰੇ ਲਈ
ਜੋਬਨ ਦੀ ਸਾਰੀ ਇਹ ਜੋ ਰੰਗਲੀ ਬਹਾਰ ਤੇਰੇ ਲਈ
ਇਹ ਨੱਖ਼ਰੇ-ਅਦਾਵਾ ਤੇਰੇ ਲਈ
ਮੈਂ ਖੁਦ ਨੂੰ ਸਜਾਵਾਂ ਤੇਰੇ ਲਈ
ਇਹ ਨੱਖ਼ਰੇ-ਅਦਾਵਾ ਤੇਰੇ ਲਈ
ਮੈਂ ਖੁਦ ਨੂੰ ਸਜਾਵਾਂ ਤੇਰੇ ਲਈ
ਮੈਂ ਚਾਹੁੰਨੀ ਆਂ, ਕਿ ਮੈਂ ਹੀ ਦਿਸਾਂ ਤੈਨੂੰ ਹਰ ਥਾਂ
ਸੱਜਣਾ (ਸੱਜਣਾ), ਸੋਹਣਿਆਂ (ਸੋਹਣਿਆਂ)
ਤੇਰੇ ਨਾਲ਼ੋਂ ਪਿਆਰਾ ਕੋਈ ਨਾ
ਵੇ, ਪਤਾ ਮੈਨੂੰ ਅੱਜ ਦਿਆਂ ਆਸ਼ਿਕਾਂ ਦੇ ਹਾਲ ਵੇ
ਮੈਂ ਇਹਨਾਂ ਪਰ ਕਰਦੀ ਆਂ ਵਾਅਦਾ ਤੇਰੇ ਨਾਲ਼ ਵੇ
ਵੇ, ਪਤਾ ਮੈਨੂੰ ਅੱਜ ਦਿਆਂ ਆਸ਼ਿਕਾਂ ਦੇ ਹਾਲ ਵੇ
ਮੈਂ ਇਹਨਾਂ ਪਰ ਕਰਦੀ ਆਂ ਵਾਅਦਾ ਤੇਰੇ ਨਾਲ਼ ਵੇ
ਕਿ ਲੱਗੀਆਂ ਨਿਭਾਉਂਗੀ, ਯਾਰਾਂ
ਮੈਂ ਛੱਡ ਕੇ ਨਾ ਜਾਊਂਗੀ, ਯਾਰਾਂ
ਕਿ ਲੱਗੀਆਂ ਨਿਭਾਉਂਗੀ, ਯਾਰਾਂ
ਮੈਂ ਛੱਡ ਕੇ ਨਾ ਜਾਊਂਗੀ, ਯਾਰਾਂ
ਮੈਂ ਰੱਬ ਵੀ ਨਈਂ ਆਉਣ ਦਿੰਦੀ ਸਾਡੇ ਦਰਮਿਆਨ
ਸੱਜਣਾ (ਸੱਜਣਾ), ਸੋਹਣਿਆਂ (ਸੋਹਣਿਆਂ)
ਤੇਰੇ ਨਾਲ਼ੋਂ ਪਿਆਰਾ ਕੋਈ ਨਾ
ਕਮਲ਼ੀ ਨੂੰ ਨਾਮ ਤੇਰੇ ਦਾ, ਯਾਰਾ, ਜੋਗ ਲੱਗਿਆ
ਹੋਗੀ ਆ ਜੇ ਉਹਦੀ ਮੈਂ, ਜਦੋਂ ਦਾ ਏਹੇ ਰੋਗ ਲੱਗਿਆ
ਕਮਲ਼ੀ ਨੂੰ ਨਾਮ ਤੇਰੇ ਦਾ, ਯਾਰਾ, ਜੋਗ ਲੱਗਿਆ
ਹੋਗੀ ਆ ਜੇ ਉਹਦੀ ਮੈਂ, ਜਦੋਂ ਦਾ ਏਹੇ ਰੋਗ ਲੱਗਿਆ
ਵੇ, ਅੱਖੀਆਂ ਨੂੰ ਲੱਗਿਆ ਨਸ਼ਾ ਤੇਰਾ
ਪਤਾ ਨਈਂ ਕੀ ਬਣਨੇ ਮੇਰਾ
ਵੇ, ਅੱਖੀਆਂ ਨੂੰ ਲੱਗਿਆ ਨਸ਼ਾ ਤੇਰਾ
ਪਤਾ ਨਈਂ ਕੀ ਬਣਨੇ ਮੇਰਾ
ਵੇ, ਮੁੱਕਦੀ ਏ ਗੱਲ, Rai, ਤੂੰ ਹੈ ਤਾਂ ਮੈਂ ਹਾਂ
ਸੱਜਣਾ, ਸੋਹਣਿਆਂ ਤੇਰੇ ਨਾਲ਼ੋਂ ਪਿਆਰਾ ਕੋਈ ਨਾ (ਕੋਈ ਨਾ)
ਸੱਜਣਾ, ਸੋਹਣਿਆਂ ਤੇਰੇ ਨਾਲ਼ੋਂ ਪਿਆਰਾ ਕੋਈ ਨਾ, ਕੋਈ ਨਾ
Credits
Writer(s): Desi Routz, Babbal Rai
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.