Testo Supne - Akhil
Testo della canzone Supne (Akhil), tratta dall'album Supne
ਕਦੇ ਆਵੇ, ਕਦੇ ਜਾਵੇ
ਮੇਰੇ ਸੁਪਨੇ 'ਚ ਗੇੜੇ ਲਾਵੇ
ਕਦੇ ਆਵੇ, ਕਦੇ ਜਾਵੇ
ਮੇਰੇ ਸੁਪਨੇ 'ਚ ਗੇੜੇ ਲਾਵੇ
ਸਾਰੀ-ਸਾਰੀ ਰਾਤ ਤੇਰੇ ਖ਼ਿਆਲਾਂ ਵਿੱਚ ਖੋਇਆ ਰਵਾਂ
ਕਰਦਾ, ਹਾਂ, ਕੁਝ ਹੋ ਜਾਂਦਾ, ਹੋਰ ਦੱਸ ਕੀ ਕਰਾਂ?
ਤਰਸਾਂ ਤੇਰੀ ਦੀਦ ਨੂੰ, ਤੂੰ ਸਚਮੁੱਚ ਸਾਹਮਣੇ ਆ ਜਾਵੇ
ਕਦੇ ਆਵੇ, ਕਦੇ ਜਾਵੇ
ਮੇਰੇ ਸੁਪਨੇ 'ਚ ਗੇੜੇ ਲਾਵੇ
ਮੰਗਾਂ ਮੁਰਾਦਾਂ ਮੈਂ ਰੱਬ ਕੋਲੋਂ ਤੇਰੇ ਲਈ
ਕੁਝ ਐਦਾਂ ਹੋ ਜਾਵੇ, ਤੂੰ ਵੀ ਸੋਚੇ ਮੇਰੇ ਲਈ
ਬਣ ਰਾਜਾ ਤੈਨੂੰ ਲੈ ਜਾਂ, ਤੂੰ ਵੀ ਰਾਣੀ ਮੇਰੀ ਕਹਾਵੇ
ਕਦੇ ਆਵੇ, ਕਦੇ ਜਾਵੇ
ਮੇਰੇ ਸੁਪਨੇ 'ਚ ਗੇੜੇ ਲਾਵੇ
ਕੀ ਮੈਂ ਤੈਨੂੰ ਦੱਸਾਂ ਯਾਰਾ, ਦਿਲ ਦੀਆਂ ਗੱਲਾਂ ਮੈਂ
ਡਰਦਾ ਹਾਂ ਸੋਚ, ਕਿਤੇ ਰਹਿ ਨਾ ਜਾਵਾਂ ਕੱਲਾ ਮੈਂ
ਤੂੰ ਹੋ ਜਾ ਬਸ ਮੇਰੀ, ਭਾਵੇਂ ਜਗ ਸਾਰਾ ਰੁੱਸ ਜਾਵੇ
ਕਦੇ ਆਵੇ, ਕਦੇ ਜਾਵੇ
ਮੇਰੇ ਸੁਪਨੇ 'ਚ ਗੇੜੇ ਲਾਵੇ
ਫੁੱਲਾਂ ਜਿਹਾ ਖਿੜਿਆ ਮੁਖ ਤੇਰਾ, ਅੱਖਾਂ ਮੁਹਰੇ ਆਉਂਦਾ ਏ
ਕਿਵੇਂ ਦੱਸਾਂ ਤੈਨੂੰ ਜਿੰਦਏ Akhil ਕਿੰਨਾ ਚਾਹੁੰਦਾ ਏ
ਮੇਰੀ ਹੋ ਜਾ ਇੱਕ ਵਾਰੀ, ਮੇਰੇ ਸੁੱਤੇ ਭਾਗ ਜਗਾ ਜਾ
ਕਦੇ ਆਵੇ, ਕਦੇ ਜਾਵੇ
ਮੇਰੇ ਸੁਪਨੇ 'ਚ ਗੇੜੇ ਲਾਵੇ
Credits
Writer(s): Dj Storm, Akhil
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.