Testo Off Roading - Khan Bhaini
Testo della canzone Off Roading (Khan Bhaini), tratta dall'album Off Roading - Single
(ਹੋ-ਹੋ, ਹੋ-ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ, ਹੋ-ਹੋ)
Guri Nimana play this beat (ਹੋ-ਹੋ, ਹੋ-ਹੋ, ਹੋ, ਹੋ)
ਓ, ਏਸੇ ਕਰਕੇ ਹਰ ਇੱਕ ਨੂੰ ਨਾ ਲਾਵਾਂ, ਬੱਲੀਏ, ਨੇੜੇ
ਓ, ਰੱਬ ਹੀ ਬਣ ਕੇ ਬਹਿ ਜਾਂਦੇ ਆ ਦਿਲ ਨੂੰ ਲੱਗ ਜਾਣ ਜਿਹੜੇ
ਯਾਰਾਂ ਤੋਂ ਕਿੱਥੇ ਸੋਚ ਹੁੰਦਾ? ਕੌਣ ਆਪਣਾ, ਕੌਣ ਬੇਗ਼ਾਨਾਂ?
ਜਿਹਨੂੰ ਲੋੜ ਹੁੰਦੀ ਹੱਥ ਫੜਲੇ, ਆਪਣੇ ਰਾਹ ਮੈਂ ਤੁਰਿਆ ਜਾਂਦਾ
ਕਿ ਕਿਸਮਤ ਮਿੱਤਰਾਂ ਦੀ ਚੰਗੀ, ਬੱਲੀਏ
ਨੀ, ਜਿਵੇਂ ਕੋਲ਼ੇ ਬੈਠ ਕੇ ਲਿਖਾਈ ਹੋਈ ਆ
ਤੇ ਲਿਖ 'ਤਾ ਜੋ ਜਾਂਦਾ ਨੀ, ਮਿਟਾਇਆ ਮੁੜ ਕੇ
ਗੱਲ ਇੱਕੋ ਆ ਦਿਮਾਗ 'ਚ ਬਿਠਾਈ ਹੋਈ ਆ
ਨੀ, ਭੀੜ ਵਿੱਚ ਤੁਰੇ ਹੀ ਨੀ, ਪਹਿਲੇ ਦਿਨ ਤੋਂ
ਤਾਂ ਹੀ ਗੱਡੀ ਕੱਚੇ-ਕੱਚੇ ਪਾਈ ਹੋਈ ਆ
ਪੈਸੇ ਦਾ ਵੀ ਹੱਕ ਨੀ, ਬੇਗ਼ਾਨਾ, ਬੱਲੀਏ
ਅੱਜ ਤੱਕ ਜਿੰਨੀ ਕੁ ਕਮਾਈ ਹੋਈ ਆ
ਬੜੇ ਕਹਿੰਦੇ, "ਹੱਥ ਮਾਰਲਾ ਪੈਸੇ ਨੂੰ, ਮਿੱਤਰਾ"
ਮੈਂ ਕੀ ਕਰਨਾ, ਰਕਾਨੇ? ਮੈਂ ਤਾਂ ਪਹਿਲੇ ਈਂ rich ਨੀ
ਅੱਖ ਅੱਖਾਂ ਵਿੱਚ ਪਾ ਕੇ ਕਰਾਂ face 'ਤੇ, ਕੁੜੇ
ਗੱਲ ਗੋਲ਼ ਨੀ, ਕਰੀਦੀ ਮਹਫ਼ਿਲਾਂ ਦੇ ਬਿੱਚ ਨੀ
ਬੜੇ ਮਿਲ਼ੇ ਚਾਹੁਣ ਵਾਲ਼ੇ ਮਿੱਤਰਾਂ ਨੂੰ, ਬੱਲੀਏ
ਰਾਜ ਕਰਦੇ ਆਂ ਯਾਰਾਂ ਦੇ ਦਿਲਾਂ ਦੇ ਬਿੱਚ ਨੀ
ਬੇਫ਼ਿਕਰਾ ਜੋ motor 'ਤੇ ਸੌਂਦਾ, ਬੱਲੀਏ
ਉਹਨੂੰ ਨੀਂਦ ਕਿੱਥੋਂ ਆਉਣੀ hotel'an ਦੇ ਬਿੱਚ ਨੀ?
ਤੂੰ ਵਿਹਲੀ ਹੋ ਕੇ ਮਾਰੀਂ ਕਦੇ ਗੇੜਾ, ਬੱਲੀਏ
ਤੈਨੂੰ ਦੱਸਾਂਗੇ ਜਿਉਂਦੇ ਕਿਵੇਂ ਯਾਰ ਜਿੰਦਗੀ
ਐਥੇ ਦੁੱਖ-ਸੁੱਖ ਦੋਨੀ ਆ ਬਰਾਬਰ, ਕੁੜੇ
ਬੜੀ simple ਜਿਹੀ life ਆ, ਰਕਾਨੇ, ਪਿੰਡ ਦੀ
ਤੂੰ ਚਾਰ ਦਿਨ Chandigarh ਲਾ ਕੇ, ਬੱਲੀਏ
ਦੇਸੀ living style ਆ ਯਾਰਾਂ ਦਾ ਨਿੰਦਦੀ
ਨੀ, ਇਹ ਤੋਂ ਬਾਅਦ 'ਨ੍ਹੇਰਾ ਬੱਸ 'ਨ੍ਹੇਰੀਆ, ਕੁੜੇ
ਤੇਰੇ ਸ਼ਹਿਰ ਦੀ ਆ ਚਾਨਣੀ, ਰਕਾਨੇ, ਬਿੰਦ ਦੀ
(ਹੋ-ਹੋ, ਹੋ-ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ)
ਹੋ, ਤੇਰੇ ਲੰਬੇ ਬੜੇ future plan, ਗੋਰੀਏ
ਤੇ ਅਸੀਂ ਅੱਜ 'ਚ ਜਿਉਣ ਵਾਲ਼ੇ ਬੰਦੇ
ਤੇਰੀ ਪੋਲੀ ਆ skin pashmina ਨਾਲ਼ ਦੀ
ਤੇ ਅਸੀਂ ਟਿੱਬਿਆਂ ਦੇ ਭੱਖੜੇ ਦੇ ਕੰਢੇ
ਕਿ ਸਾਡੇ ਨਾ' ਨਿਭਾਉਣੀ ਬੜੀ ਔਖੀ, ਗੋਰੀਏ
ਕਿ ਲਾਹੁਣ ਨੂੰ ਤਾਂ ਸਾਰਾ ਹੀ ਪੰਜਾਬ ਫ਼ਿਰਦਾ
ਤੂੰ time ਨਾਲ਼ ਆਲ੍ਹਣੇ ਨੂੰ ਮੁੜ, ਘੁੱਗੀਏ
ਨੀ, ਉੱਡਿਆ ਸ਼ਿਕਾਰ ਉੱਤੇ ਬਾਜ ਫ਼ਿਰਦਾ
ਜਾਂ ਮਿੱਠੀਆਂ ਨਾ' ਸ਼ਹਿਰੀ ਜਿਹਾ ਕੋਈ ਪੱਟ ਲਾ, ਕੁੜੇ
ਕਿੱਥੇ ਲਾਡਾਂ ਨਾਲ਼ ਪਿੰਡਾਂ ਦਾ ਜਵਾਕ ਬਿਰਦਾ?
ਤੇਰੇ necklace ਵਿੱਚ ਹੀਰੇ, ਗੋਰੀਏ
ਤੇ ਸਾਡੇ ਲਈ ਤਾਂ Teji ਈ ਆ ਤਾਜ ਸਿਰ ਦਾ
ਤੂੰ ਦੇਖੀਂ ਕਿਤੇ ਰਹਿ ਜਾਈਂ ਨਾ, ਰਕਾਨੇ, ਸ਼ੱਕ 'ਚ
ਘੰਟਾ ਮਿੱਤਰਾਂ ਦਾ ਪੈਂਦਾ 12-13 ਲੱਖ 'ਚ
ਨੀ, ਵੈਰੀ ਆ ਹੈਰਾਨ ਕਰ ਰੱਖੇ, ਗੋਰੀਏ
ਨੀ, ਜੇਬਾਂ 'ਚ ਨੀ ਰੱਖੀਦਾ, ਨਸ਼ਾ ਏ ਅੱਖ 'ਚ
ਜਿੱਥੇ ਭਿੜਾਂ ਹਿੱਕ ਜੋਰ ਨਾ' ਭਿੜੀਦਾ, ਗੋਰੀਏ
ਐਵੇਂ ਬੜਕਾਂ ਨੀ ਮਾਰੀਆਂ ਬੇਗ਼ਾਨੀ ਚੱਕ 'ਚ
ਖੇਤੀ-ਬਾੜੀ ਕਿੱਤੇ ਨੂੰ belong ਕਰੀਏ
ਰੁੱਖ ਪਾਣੀਆਂ ਦਾ ਮੋੜ ਦੇਈਏ ਇੱਕੋ ਟੱਕ 'ਚ
ਮੈਂ ਸੁਣਿਆ ਤੂੰ ਪੜ੍ਹਦੀ ਕਿਤਾਬਾਂ ਬੜੀਆਂ
ਤੇ ਗੱਭਰੂ 'ਚ ਐਸੇ ਕੁੱਝ ਗੁਣ, ਕੁੜੀਏ
ਨੀ, ਜ਼ਿੰਦਗੀ ਨਾ ਰਹਿਣਾ ਹੀ ਨੀ ਸ਼ਿਕਵਾ ਕੋਈ
ਤੂੰ ਥੋੜੇ ਦਿਨ Bhaini ਆਲ਼ਾ ਸੁਣ, ਕੁੜੀਏ
ਨੀ, ਖੌਰੇ ਕਿਹੜੀ ਯਾਰਾਂ ਦੀਆਂ ਬੁਣੂੰ ਕੋਟੀਆਂ?
ਉਂਝ ਬੜੀਆਂ ਨੇ ਸੁਪਣੇ ਲਏ ਬੁਣ, ਕੁੜੀਏ
ਸਾਢੇ ਤਿੰਨ ਮਿੰਟ ਗੱਭਰੂ ਨੂੰ ਸੁਣੀ ਗੌਰ ਨਾਲ਼
"ਕਿੱਦਾਂ ਜਿਉਣੇ ਆ?", ਨਾ ਪੁੱਛੀਂ ਕਦੇ ਹੁਣ, ਕੁੜੀਏ
(ਹੋ-ਹੋ, ਹੋ-ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ, ਹੋ, ਹੋ)
(ਹੋ-ਹੋ, ਹੋ-ਹੋ, ਹੋ, ਹੋ)
Credits
Writer(s): Saleem Khan
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.