Testo Maa - Preet Harpal
Testo della canzone Maa (Preet Harpal), tratta dall'album Waqt (The Time)
ਦੂਰ ਕਿਤੇ ਅੰਬਰਾਂ 'ਤੇ ਬਦਲੀ ਛਾਂ ਜਾਂਦੀ ਸੀ, ਮਾਂਏ
ਹੁਣ ਛੱਤ ਚੋਵੇਂ ਨਾ ਸੋਚਕੇ, ਤੂੰ ਘਬਰਾ ਜਾਂਦੀ ਸੀ, ਮਾਂਏ
ਜੇਠ-ਹਾੜ ਦੀਆਂ ਧੁੱਪਾਂ ਵਿੱਚ ਬਹਿ ਰੋਟੀਆਂ ਲਾਉਂਦੀ ਸੀ
ਪਰ ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਪਾਹੜਾ ਜਿੱਡੇ ਦੁੱਖ ਮਾਂ ਆਪਣੇ ਸੀਨੇ ਸਦਾ ਦਬਾਉਂਦੀ ਰਹੀ
ਸਾਡੀ ਅੱਖ 'ਚੋਂ ਡਿਗੇ ਨਾ ਅੱਥਰੂ ਸੋਚਕੇ ਦਰਦ ਛੁਪਾਉਂਦੀ ਰਹੀ
ਹੋਂ, ਪਾਹੜਾ ਜਿੱਡੇ ਦੁੱਖ ਮਾਂ ਆਪਣੇ ਸੀਨੇ ਸਦਾ ਦਬਾਉਂਦੀ ਰਹੀ
ਸਾਡੀ ਅੱਖ 'ਚੋਂ ਡਿਗੇ ਨਾ ਅੱਥਰੂ ਸੋਚਕੇ ਦਰਦ ਛੁਪਾਉਂਦੀ ਰਹੀ
ਭੁਲਿਆ ਨਹੀਂ ਮੈਂ, ਅੰਦਰ ਕੱਲੀ ਬਹਿ-ਬਹਿ ਰੋਂਦੀ ਸੀ
ਪਰ ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਬਾਕੀ ਸਭ ਕੁਝ ਮਿਲ ਗਿਆ ਮੈਨੂੰ, ਤੂੰ ਹੀ ਕਿਧਰੇ ਖੋ ਗਈ ਏ
ਮੈਨੂੰ ਛੱਡ ਕੇ ਅੱਧ ਵਿਚਲੇ ਗੂੜ੍ਹੀਆਂ ਨੀਂਦਾਂ ਸੋ ਗਈ ਏ
ਹੋਂ, ਬਾਕੀ ਸਭ ਕੁਝ ਮਿਲ ਗਿਆ ਮੈਨੂੰ, ਤੂੰ ਹੀ ਕਿਧਰੇ ਖੋ ਗਈ ਏ
ਮੈਨੂੰ ਛੱਡ ਕੇ ਅੱਧ ਵਿਚਲੇ ਗੂੜ੍ਹੀਆਂ ਨੀਂਦਾਂ ਸੋ ਗਈ ਏ
ਝਿੜਕਾਂ ਦੇਂਦੀ ਆਪੇ, ਫ਼ਿਰ ਆਪੇ ਪਛਤਾਉਂਦੀ ਸੀ
ਪਰ ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਮਾਫ਼ ਕਰੀ, ਮਾਂ, ਚੰਗੇ ਦਿਨ ਤੈਨੂੰ Preet ਦਿਖਾ ਨਾ ਸਕਿਆ
ਰੱਬ ਨੂੰ ਕਰ-ਕਰ ਅਰਦਾਸਾਂ, ਤੇਰੇ ਸਾਹ ਵਧਾ ਨਾ ਸਕਿਆ
ਹੋਂ, ਮਾਫ਼ ਕਰੀ, ਮਾਂ, ਚੰਗੇ ਦਿਨ ਤੈਨੂੰ Preet ਦਿਖਾ ਨਾ ਸਕਿਆ
ਰੱਬ ਨੂੰ ਕਰ-ਕਰ ਅਰਦਾਸਾਂ, ਤੇਰੇ ਸਾਹ ਵਧਾ ਨਾ ਸਕਿਆ
ਤੂੰ ਤੁਰ ਗਈ ਦੁਨੀਆਂ ਤੋਂ, ਮੇਰੀ ਰੂਹ ਕੁਰਲਾਉਂਦੀ ਸੀ
ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਫ਼ਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ, ਤੂੰ ਜਦ ਜਿਉਂਦੀ ਸੀ
ਤੂੰ ਜਦ ਜਿਉਂਦੀ ਸੀ
ਤੂੰ ਜਦ ਜਿਉਂਦੀ ਸੀ
Credits
Writer(s): Preet Harpal, Dope Production (jaymeet)
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.