Testo Chitta Kurta - Karan Aujla
Testo della canzone Chitta Kurta (Karan Aujla), tratta dall'album Chitta Kurta (feat. Gurlej Akhtar) - Single
Deep Jandu
Karan Aujla
Sandeep Rehaan
Rehaan Records, baby
Gurlez Akhtar
Ah-ha-ha
ਓ, ਹਜੇ ਕੱਲ ਸੀ ਬਣਾਇਆ
ਜੱਟਾ ਨਵਾਂ ਸੀ ਸਿਮਾਇਆ
ਵੇ, ਤੂੰ ਸੱਚੋ-ਸੱਚ ਦੱਸ ਮੈਨੂੰ, ਕਰਕੇ ਕੀ ਆਇਆ?
ਬਹਿਜਾ ਘਰੇ ਟਿੱਕ ਕੇ ਸਕੂਨ ਨਾਲ਼ ਵੇ
ਫ਼ਿਰਦਾ ਕਿਉਂ ਭਿੜਦਾ ਕਨੂਨ ਨਾਲ਼ ਵੇ?
ਹਾਏ, ਅੱਜ ਫ਼ਿਰ ਕਿਹਦੇ ਨਾਲ਼ ਖਹਿਕੇ ਆ ਗਿਆ?
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ਼ ਵੇ
ਓ, ਅੱਜ ਫ਼ਿਰ ਕਿਹਦੇ ਨਾਲ਼ ਖਹਿਕੇ ਆ ਗਿਆ?
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ਼ ਵੇ
ਓ, ਮੈਂ ਸੀ ਚੁੱਪ ਖੜਾ, ਵਿੱਚ ਆਕੇ ਵੱਜੇ ਨੇ
ਧੌਣ ਜਿਹੀ ਮਰੋੜ ਦਿੱਤੀ ਹੱਥ ਸੱਜੇ ਨੇ
ਖਾਲੀ ਹੱਥ ਨਿਕਲ਼ਿਆ, ਝੱਲਾ ਹੀ ਸੀ ਮੈਂ
ਨੀ, ਓਹ ਤਾਂ ਤਿੰਨ-ਚਾਰ ਸੀਗੇ, ਕੱਲਾ ਹੀ ਸੀ ਮੈਂ (ah-ha-ha)
ਆਖਦੇ ਸੀ ਲੋਕਾਂ ਨੂੰ, "ਕੇ ਧੱਕਾ ਕਰਨਾ?"
ਬੋਲਦੇ ਹੀ ਸੀਗੇ, "ਕੀ ਸੀ ਡੱਕਾ ਕਰਨਾ?"
ਹੱਲ ਮੈਨੂੰ ਪੈ ਗਿਆ ਸੀ ਪੱਕਾ ਕਰਨਾ
ਏਨੇ ਵਿੱਚ, ਕੁੜੇ, ਸਾਰਾ ਨਿੱਬੜ ਗਿਆ (burr)
ਓ, ਬੈਰੀ ਸਾਰੇ ਸ਼ਹਿਰ ਵਿੱਚੋਂ ਸਾਫ ਕਰ 'ਤੇ
ਤਾਂਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
ਬੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰ 'ਤੇ
ਤਾਂਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
(Whoo)
ਵੇ, ਕੱਲ ਨੂੰ ਅਖ਼ਬਾਰਾਂ ਵਿੱਚ ਹੋਣੇ ਚਰਚੇ
ਜੱਟਾ, ਤੂੰ ਵਕੀਲਾਂ ਦੇ ਚਲਾਵੇਂ ਖ਼ਰਚੇ
ਓ, ਦਸਵੀਂ ਦੇ paper ਤਾਂ ਦਿੱਤੇ ਨੀ ਗਏ
ਤੈਨੂੰ ਰਾਸ, ਜੱਟਾ, ਥਾਣੇ ਆਲ਼ੇ ਪਰਚੇ (ha-ha)
ਖੌਰੇ ਕਿੱਥੋਂ ਤੇਰੇ 'ਚ ਦਲੇਰੀ ਆ ਜਾਵੇ
Peg ਲਾਕੇ ਮੋਟਾ ਜਿਹਾ ਲੂਣ ਨਾਲ਼ ਵੇ
ਉੱਤੋਂ ਤੇਰੇ ਯਾਰ ਸਾਰੇ ਵਿਹਲੜ, ਯਾਰਾ
ਵੇ, ਕਰ ਲਵੇਂ 'ਕੱਠੇ ਇਕ phone ਨਾਲ਼ ਵੇ (whoo)
ਹਾਏ, ਅੱਜ ਫ਼ਿਰ ਕਿਹਦੇ ਨਾਲ਼ ਖਹਿਕੇ ਆ ਗਿਆ?
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ਼ ਵੇ
ਓ, ਅੱਜ ਫ਼ਿਰ ਕਿਹਦੇ ਨਾਲ਼ ਖਹਿਕੇ ਆ ਗਿਆ?
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ਼ ਵੇ
ਓਏ, Aujle ਨੂੰ ਬਾਹਲ਼ਾ ਸੀ ਹਰਖ, ਗੌਰੀਏ
ਰਾਤੋਂ-ਰਾਤ ਭੇਜ 'ਤੇ ਨਰਕ, ਗੌਰੀਏ
ਗੱਭਰੂ ਹਰਾਇਆ ਜਾਂਦਾ ਪੰਜੇ ਨਾਲ਼ ਨਾ
ਨੀ, ਦੋ ਦਿਨ ਢੂਹੀ ਲੱਗੂ, ਮੰਜੇ ਨਾਲ਼ ਨਾ
ਮੂੰਹ ਤੇ ਆਕੇ ਨਿਕਲ਼ੀ ਕਿਸੇ ਦੀ 'ਵਾਜ ਨੀ
ਕੰਨਾਂ ਤੇ ਲਫੇੜਿਆਂ ਨਾ' ਕੀਤੀ ਖਾਜ ਨੀ
ਏਵੇਂ ਸੀ ਵਜਾਏ ਜਿਵੇਂ ਵੱਜੇ ਸਾਜ ਨੀ
ਜਦੋਂ ਓਹੋ ਸੁਧਰੇ, ਮੈਂ ਵਿਗੜ ਗਿਆ (aa)
ਓ, ਬੈਰੀ ਸਾਰੇ ਸ਼ਹਿਰ ਵਿੱਚੋਂ ਸਾਫ ਕਰ 'ਤੇ
ਤਾਂਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
ਬੈਰੀ ਸਾਰੇ ਸ਼ਹਿਰ ਵਿੱਚੋਂ ਸਾਫ ਕਰ 'ਤੇ
ਤਾਂਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
ਕੁੜੀ loves style
ਵੇ, border'ਆਂ ਤੇ, ਜੱਟਾ, ਤੇਰੇ ਪੰਗੇ ਚੱਲਦੇ
ਖੌਰੇ ਕੀ truck'ਆਂ ਵਿੱਚ load ਕਰਦਾ
ਓਏ, ਅਸਲੇ ਤੋਂ ਮਹਿੰਗੀ ਮੈਨੂੰ ਤੂੰ ਪੈਨੀ ਏਂ
ਨੀ, ਏਨਾ ਖੁਸ਼ ਰਹਿ ਮੈਂ afford ਕਰਦਾਂ
ਵੇ, ਰੁਕੂਗਾ ਜੱਟਾ ਨੀ, ਬਾਹਲ਼ਾ ਚਿਰ ਚੱਲਦਾ
ਓ, ਜੱਟ ਜੇ ਰੁਕੇ, ਨੀ ਬੀਬਾ, ਫਿਰ ਚੱਲਦਾ
ਓ, ਜੱਟਾ ਵੇ, ਜੱਟਾ ਵੇ, ਮੇਰਾ ਸਿਰ ਚੱਲਦਾ
ਕੱਟਣੀਆਂ ਰਾਤਾਂ ਨੀ ਮੈਂ, moon ਨਾਲ਼ ਵੇ
ਅੱਜ ਫ਼ਿਰ ਕਿਹਦੇ ਨਾਲ਼ ਖਹਿਕੇ ਆ ਗਿਆ?
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ਼ ਵੇ
ਓ, ਬੈਰੀ ਸਾਰੇ ਸ਼ਹਿਰ ਵਿੱਚੋਂ ਸਾਫ ਕਰ 'ਤੇ
ਤਾਹੀਂਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
ਹਾਏ, ਅੱਜ ਫ਼ਿਰ ਕਿਹਦੇ ਨਾਲ਼ ਖਹਿਕੇ ਆ ਗਿਆ?
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ਼ ਵੇ
ਓ, ਬੈਰੀ ਸਾਰੇ ਸ਼ਹਿਰ ਵਿੱਚੋਂ ਸਾਫ ਕਰ 'ਤੇ
ਤਾਹੀਂਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
ਓ, ਅੱਜ ਫ਼ਿਰ ਕਿਹਦੇ ਨਾਲ਼ ਖਹਿਕੇ ਆ ਗਿਆ?
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ਼ ਵੇ
Video ਵੀ Sukh ਨੇ ਬਣਾਈ ਏ
Sukh Sanghera, ਹਾ-ਹਾ-ਹਾ
Credits
Writer(s): Jaskaran Aujla
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.